ਹੁਣੇ ਹੁਣੇ ਮੋਦੀ ਨੇ ਕਰਤਾ ਵੱਡਾ ਐਲਾਨ! ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਭਰੋਸਾ!

Tags

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਨੂੰ ਲੈ ਕੇ ਕਿਸਾਨਾਂ 'ਚ ਭ-ਰ-ਮ ਫੈਲਾਉਣ ਦਾ ਦੋ-ਸ਼ ਲਗਾਇਆ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਐੱਮ.ਐੱਸ.ਪੀ. ਵੀ ਰਹੇਗੀ ਅਤੇ ਕਿਸਾਨਾਂ ਨੂੰ ਕਿਤੇ ਵੀ ਆਪਣੀ ਫਸਲ ਵੇਚਣ ਦੀ ਆਜ਼ਾਦੀ ਵੀ ਰਹੇਗੀ। ਮਹੱਤਵਪੂਰਨ ਪ੍ਰਾਜੈਕਟ 'ਨਮਾਮਿ ਗੰਗੇ' ਦੇ ਅਧੀਨ ਉਤਰਾਖੰਡ 'ਚ ਹਰਿਦੁਆਰ, ਰਿਸ਼ੀਕੇਸ਼, ਮੁਨੀ ਕੀ ਰੇਤੀ ਅਤੇ ਬਦਰੀਨਾਥ 'ਚ ਸੀਵਰੇਜ ਸੋਧ ਪਲਾਂਟ (ਐੱਸ.ਟੀ.ਪੀ.) ਅਤੇ ਗੰਗਾ ਮਿਊਜ਼ੀਅਮ ਦਾ ਨਵੀਂ ਦਿੱਲੀ ਤੋਂ ਡਿਜ਼ੀਟਲ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਵਿ-ਰੋ-ਧੀ ਧਿਰ 'ਤੇ ਕਰਾਰਾ ਹ-ਮ-ਲਾ ਬੋਲਿਆ।

ਮੋਦੀ ਨੇ ਕਿਹਾ,''ਅੱਜ ਜਦੋਂ ਕੇਂਦਰ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ ਦੇ ਰਹੀ ਹੈ ਤਾਂ ਵੀ ਉਹ ਵਿ-ਰੋ-ਧ 'ਤੇ ਉਤਰ ਆਏ ਹਨ। ਇਹ ਲੋਕ ਚਾਹੁੰਦੇ ਹਨ ਕਿ ਦੇਸ਼ ਦਾ ਕਿਸਾਨ ਖੁੱਲ੍ਹੇ ਬਜ਼ਾਰ 'ਚ ਆਪਣੀ ਉਪਜ ਨਾ ਵੇਚ ਸਕੇ।ਉਨ੍ਹਾਂ ਨੇ ਕਿਹਾ ਕਿ ਇਹ ਆਜ਼ਾਦੀ ਕੁਝ ਲੋਕ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ, ਕਿਉਂਕਿ ਇਨ੍ਹਾਂ ਦੀ ਕਾ-ਲੀ ਕਮਾਈ ਦਾ ਇਕ ਹੋਰ ਜ਼ਰੀਆ ਖ-ਤ-ਮ ਹੋ ਗਿਆ ਹੈ ਅਤੇ ਇਸ ਲਈ ਇਨ੍ਹਾਂ ਨੂੰ ਪਰੇਸ਼ਾਨੀ ਹੈ। ਖੇਤੀਬਾੜੀ ਕਾਨੂੰਨਾਂ 'ਤੇ ਸਿਰਫ਼ ਵਿ-ਰੋ-ਧ ਲਈ ਵਿਰੋਧ ਕਰਨ ਦਾ ਵਿਰੋਧੀ ਧਿਰ 'ਤੇ ਦੋ-ਸ਼ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੇ ਮਾਧਿਅਮ ਨਾਲ ਦੇਸ਼ ਦੇ ਕਿਸਾਨਾਂ ਨੂੰ ਕਈ ਬੰਧਨਾਂ ਤੋਂ ਮੁਕਤ ਕੀਤਾ ਗਿਆ ਹੈ ਅਤੇ ਹੁਣ ਦੇਸ਼ ਦਾ ਕਿਸਾਨ ਕਿਤੇ ਵੀ ਕਿਸੇ ਨੂੰ ਵੀ ਆਪਣੀ ਉਪਜ ਵੇਚ ਸਕਦਾ ਹੈ।