ਮੁੱਖ ਮੰਤਰੀ ਕੈਪਟਨ ਨੇ ਦਿੱਤੀ ਵੱਡੀ ਚਿਤਾਵਨੀ

Tags

ਖੇਤੀ ਬਿੱਲਾਂ ਖਿ-ਲਾ-ਫ ਹੋ ਰਹੇ ਧ-ਰ-ਨਿ-ਆਂ 'ਚ ਹਿੱਸਾ ਲੈਣ ਲਈ ਆਖਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਘਰੋਂ ਬਾਹਰ ਨਿਕਲੇ ਹਨ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਖਟਕੜ ਕਲਾਂ ਪਹੁੰਚੇ ਸੂਬੇ ਦੇ ਮੁੱਖ ਮੰਤਰੀ ਨੇ ਕੇਂਦਰ ਵੱਲ ਸ਼ਬਦੀ ਤੀ-ਰ ਚਲਾਏ ਹਨ। ਕੈਪਟਨ ਨੇ ਕਿਹਾ ਕੇਂਦਰ ਨੇ ਜੋ ਬਵਾਲ ਕੀਤਾ ਹੈ ਉਸ ਨਾਲ ਪੰਜਾਬ ਦੀ ਸ਼ਾਂ-ਤੀ ਭੰ-ਗ ਹੋ ਸਕਦੀ ਹੈ। ਕੈਪਟਨ ਨੇ ਖੇਤੀ ਬਿੱਲਾਂ ਖਿ-ਲਾ-ਫ ਅਦਾਲਤੀ ਰੁਖ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਝੂ-ਠ ਬੋਲ ਰਹੇ ਹਨ। ‘ਪੰਜਾਬ ਸਰਕਾਰ ਨਾਲ ਕੋਈ ਵਿਚਾਰ ਚਰਚਾ ਨਹੀਂ ਹੋਈ’।

ਬਿਨਾਂ ਸੂਬਿਆਂ ਤੋਂ ਪੁੱਛੇ ਸਿੱਧਾ ਫੈਸਲਾ ਲਿਆ ਗਿਆ ਹੈ। ਅਜਿਹੇ 'ਚ ਕੈਪਟਨ ਨੇ ਕਾਨੂੰਨੀ ਲ-ੜਾ-ਈ ਲ-ੜ-ਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਸੁਪਰੀਮ ਕੋਰਟ ‘ਚ ਜਾ ਕੇ ਲ-ੜਾ-ਈ ਲ-ੜੀ ਜਾਵੇਗੀ। ਉਨ੍ਹਾਂ ਸੂਬਿਆਂ ਦੀ ਤਾਕਤ ਤੇ ਹੱਕਾਂ ਦਾ ਘਾ-ਣ ਕਰਨ ਦਾ ਸਵਾਲ ਚੁੱਕਿਆ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਖੇਤੀ ਬਿੱਲਾਂ ਖਿ-ਲਾ-ਫ ਧ-ਰ-ਨਾ ਲਾਇਆ ਗਿਆ। ਕੈਪਟਨ ਨੇ ਕਿਹਾ ਦਿੱਲੀ ਵਾਲਿਆਂ ਨੂੰ ਖੇਤੀ ਬਾਰੇ ਕੋਈ ਅਤਾ ਪਤਾ ਨਹੀਂ ਹੈ।

ਪੰਜਾਬ ‘ਚ ਜ਼ਿਆਦਾਤਰ 5 ਕਿੱਲਿਆਂ ਤੋਂ ਘੱਟ ਵਾਲੇ ਕਿਸਾਨ ਹਨ। ਉਨ੍ਹਾਂ ਕਿਹਾ ਕੇਂਦਰੀ ਖੇਤੀ ਬਿੱਲ ‘ਗਰੀਬ ਕਿਸਾਨਾਂ ਤੇ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਖਿ-ਲ-ਵਾ-ੜ’ ਕਰਨ ਵਾਲੇ ਹਨ। ਗਰੀਬ ਕਿਸਾਨਾਂ ਨੇ ਮਿਹਨਤ ਕਰ ਦੇਸ਼ ਦਾ ਢਿੱਡ ਭਰਿਆ ਹੈ। ਕੈਪਟਨ ਨੇ ਸਵਾਲ ਚੁੱਕਿਆ ਕਿ ਕੀ ਵੱਡੇ ਕਾਰਪੋਰੇਟ ਘਰਾਣੇ ਗਰੀਬਾਂ ਨੂੰ ਰੋਟੀ ਦੇਣਗੇ?