ਪੰਜਾਬ ਵਿੱਚ ਇੱਕੋ ਦਿਨ ਮੌਤਾਂ ਦਾ ਆਇਆ ਹੈਰਾਨ ਕਰਨ ਵਾਲਾ ਆਂਕੜਾ

Tags

ਪੰਜਾਬ 'ਚ ਕੋਰੋਨਾ ਵਾਇਰਸ ਦਾ ਕ-ਹਿ-ਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਐਤਵਾਰ ਨੂੰ 1165 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 315 ਮਰੀਜ਼ ਲੁਧਿਆਣਾ ਤੋਂ ਸਾਹਮਣੇ ਆਏ ਹਨ।ਅੱਜ ਕੁੱਲ੍ਹ 568 ਮਰੀਜ਼ ਸਿਹਤਯਾਬ ਹੋਏ ਹਨ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 31206 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 41 ਮੌ ਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਸੂਬੇ 'ਚ ਕੋਰੋਨਾ ਨਾਲ ਮ-ਰ-ਨ ਵਾਲਿਆ ਦੀ ਕੁੱਲ੍ਹ ਗਿਣਤੀ 812 ਹੋ ਗਈ ਹੈ।

ਅੱਜ ਅੰਮ੍ਰਿਤਸਰ -3, ਬਰਨਾਲਾ -1, ਫਤਿਹਗੜ੍ਹ ਸਾਹਿਬ -1, ਫਾਜ਼ਿਲਕਾ -1, ਫਿਰੋਜ਼ਪੁਰ -2, ਗੁਰਦਾਸਪੁਰ -1, ਹੁਸ਼ਿਆਰਪੁਰ -1, ਜਲੰਧਰ -4, ਕਪੂਰਥਲਾ -1, ਲੁਧਿਆਣਾ -14, ਮੋਗਾ -1, ਮੁਹਾਲੀ-1, ਪਟਿਆਲਾ -7 ਅਤੇ ਸੰਗਰੂਰ -3 ਲੋਕਾਂ ਦੀ ਮੌ ਤ ਹੋਈ ਹੈ। ਸੂਬੇ 'ਚ ਕੁੱਲ 770873 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 31206 ਮਰੀਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ। ਜਦਕਿ 19431ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 10963 ਲੋਕ ਐਕਟਿਵ ਮਰੀਜ਼ ਹਨ।