ਵਿਵਾਦਾਂ ‘ਚ ਆਇਆ ਗਾਇਕ ਸਿੱਧੂ ਮੂਸੇਵਾਲਾ ਚੜ੍ਹਿਆ ਪੁਲਿਸ ਦੇ ਹੱਥੇ, ਹੋ ਗਈ ਕਾਰਵਾਈ

Tags

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਮੀਡੀਆ ਦੀਆਂ ਸੁਰਖ਼ੀਆਂ ਬਣਦਾ ਆ ਰਿਹਾ ਹੈ। ਸਿੱਧੂ ਮੂਸੇਵਾਲਾ ਅੱਜ ਫਿਰ ਤੋਂ ਇਕ ਨਵੇਂ ਵਿਵਾਦ ‘ਚ ਫਸ ਗਿਆ ਹੈ। ਸ਼ਹਿਰ ਨਾਭਾ ਦੇ ਬੌੜਾਂ ਗੇਟ ਸਥਿਤ ਚੌਕ ‘ਚ ਕੋਤਵਾਲੀ ਮੁਖੀ ਸਰਬਜੀਤ ਸਿੰਘ ਚੀਮਾ ਨੇ ਉਨ੍ਹਾਂ ਦੀ ਗੱਡੀ ਦਾ ਚਾਲਾਨ ਕੱਟਿਆ ਹੈ। ਸਿੱਧੂ ਮੂਸੇਵਾਲਾ ਰੇਂਜ ਓਵਰ ਗੱਡੀ ਨੂੰ ਆਪ ਚਲਾ ਰਿਹਾ ਸੀ ਅਤੇ ਇਸ ਦੇ ਸ਼ੀਸ਼ੇ ਬਿਲਕੁਲ ਕਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਸ ਨੂੰ ਡੀ.ਐੱਸ.ਪੀ. ਦਫ਼ਤਰ ਲਿਜਾਣ ਉਪਰੰਤ ਛੱਡ ਦਿੱਤਾ ਹੈ ਪਰ ਉਸਨੂੰ ਗ੍ਰਿ ਫਤਾ ਰ ਨਹੀਂ ਕੀਤਾ ਗਿਆ।

ਜਦਕਿ ਸਿੱਧੂ ਮੂਸੇਵਾਲਾ ਨੇ ਪੁਲਿਸ ਨਾਲ ਫਾ ਇਰਿੰ ਗ ਮਾਮਲੇ ਵਿੱਚ ਅਜੇ ਤੱਕ ਜ਼ਮਾਨਤ ਵੀ ਨਹੀਂ ਲਗਾਈ ਤੇ ਉਹ ਇਸ ਮਾਮਲੇ ਵਿੱਚ ਦੋ ਸ਼ੀ ਹੈ। ਦਰਅਸਲ ‘ਚ ਸਿੱਧੂ ਮੂਸੇਵਾਲਾ ਸ਼ਹਿਰ ਨਾਭਾ ਦੇ ਬੌੜਾਂ ਗੇਟ ਸਥਿਤ ਚੌਕ ‘ਚੋਂ ਲੰਘ ਰਿਹਾ ਸੀ ਤਾਂ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੀ ਕਾਰ ਦੇ ਸ਼ੀਸ਼ਿਆਂ ‘ਤੇ ਬਲੈਕ ਫਿਲਮਾਂ ਚੜ੍ਹਾਈਆਂ ਹੋਈਆਂ ਸਨ, ਜਦਕਿ ਹਾਈਕੋਰਟ ਨੇ ਇਨ੍ਹਾਂ ‘ਤੇ ਪਾਬੰਦੀ ਲਗਾਈ ਹੋਈ ਹੈ। ਟ੍ਰੈਫਿਕ ਪੁਲਿਸ ਨੇ ਸਿੱਧੂ ਮੂਸੇਵਾਲਾ ਨੂੰ ਡੀ.ਐੱਸ.ਪੀ. ਕੋਲ ਲੈ ਗਏ, ਜਿੱਥੇ ਉਨ੍ਹਾਂ ਦਾ ਚਾਲਾਨ ਕੱਟ ਦਿੱਤਾ ਗਿਆ।

ਇਸ ਦੇ ਤਹਿਤ ਸੰਗਰੂਰ ਅਤੇ ਬਰਨਾਲਾ ਥਾਣਾ ਧਨੌਲਾ ( ਬਰਨਾਲਾ ) ‘ਚ ਸਿੱਧੂ ਮੂਸੇਵਾਲੇ ਸਮੇਤ ਪੁਲਸ ਅਧਿਕਾਰੀਆਂ ‘ਤੇ ਪਰਚਾ ਦਰਜ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਕਰਫ਼ਿਊ ਦੌਰਾਨ ਏ. ਕੇ. 4 7 ਨਾਲ ਫਾ ਇ ਰਿੰਗ ਕੀਤੀ ਸੀ। ਇਸ ਮਾਮਲੇ ਵਿੱਚ ਇੱਕ ਡੀਐਸਪੀ ਨੂੰ ਮੁ ਅੱ ਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮੂਸੇਵਾਲਾ ਤੇ ਪੰਜ ਪੁਲਿਸ ਮੁਲਾਜ਼ਮਾਂ ਖ਼ਿ ਲਾਫ਼ ਦਰਜ ਦੋਵਾਂ ਐਫ  ਆਈਆਰਜ਼ ਵਿੱਚ ਆਰ ਮਜ਼ ਐ ਕਟ ਦੀ ਧਾਰਾ 25 ਤੇ 30 ਸ਼ਾਮਲ ਕਰ ਦਿੱਤੀ ਸੀ।