ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤ ਲੈਣ ਗਏ, PRTC ਦੇ ਡਰਾਈਵਰ ਨਾਲ ਵਾਪਰਿਆ ਵੱਡਾ ਭਾਣਾ

Tags

ਲਾਕਡਾਊਨ ਕਰਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੀਆਂ ਸੰਗਤਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਜਾ ਰਹੇ PRTC ਦੀ ਵੋਲਵੋ ਬੱਸ ਦੇ ਡਰਾਈਵਰ ਦੀ ਅੱਜ ਅਚਾਨਕ ਰਸਤੇ ‘ਚ ਮੌ ਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਇੰਦੌਰ ਨਜ਼ਦੀਕ ਦਿ ਲ ਦਾ ਦੌ ਰਾ ਪੈਣ ਨਾਲ ਡਰਾਈਵਰ ਦੀ ਮੌ ਤ ਹੋਈ ਹੈ। ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਵਿੱਚ ਸੋ ਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾਂਦਾ ਹੈ ਕਿ ਜੋ ਬੱਸਾਂ ਸ੍ਰੀ ਹਜ਼ੂਰ ਸਾਹਿਬ ਵਿਖੇ ਫ ਸੀਆਂ ਸੰਗਤਾਂ ਨੂੰ ਵਾਪਸ ਪੰਜਾਬ ਲੈਣ ਲਈ ਗਈਆਂ ਹਨ,ਉਨ੍ਹਾਂ ਸਾਰੀਆਂ ਬੱਸਾਂ ਨਾਲ 2-2 ਡਰਾਈਵਰ ਭੇਜੇ ਗਏ ਸਨ।

ਜਦੋਂ ਉਕਤ ਡਰਾਈਵਰ ਦੀ ਦਿ ਲ ਦਾ ਦੌ ਰਾ ਪੈਣ ਨਾਲ ਮੌ ਤ ਹੋਈ ਤਾਂ ਉਸ ਵੇਲੇ ਉਹ ਬੱਸ ਵਿੱਚ ਅਰਾਮ ਕਰ ਰਿਹਾ ਸੀ,ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ ਹੈ। ਪੀ ਆਰ ਟੀ ਸੀ ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 25 ਅਪਰੈਲ ਨੂੰ ਸ੍ਰੀ ਹਜ਼ੂਰ ਸਾਹਿਬ ਵਿੱਚ ਸਰਕਾਰੀ ਬੱਸਾਂ ਉਥੋਂ ਸਿੱਖ ਸੰਗਤ ਨੂੰ ਪੰਜਾਬ ਲੈਣ ਲਈ ਗਈਆਂ ਸਨ,ਜਿਸ ਵਿੱਚ ਇੱਕ ਬੱਸ ਬਰਨਾਲਾ ਡੀਪੂ ਦੀ ਸੀ,ਜਿਸ ਦਾ ਚਾਲਕ ਮਨਜੀਤ ਸਿੰਘ ਵਾਸੀ ਬਡਬਰ ਜ਼ਿਲ੍ਹਾ ਬਰਨਾਲਾ ਦਾ ਹੀ ਰਹਿਣ ਵਾਲਾ ਸੀ, ਜਿਸ ਦੀ ਐਤਵਾਰ ਨੂੰ ਦੁਪਹਿਰ ਬਾਅਦ ਇੰਦੌਰ ਵਿੱਚ ਦਿ ਲ ਦਾ ਦੌ ਰਾ ਪੈਣ ਨਾਲ ਮੌ ਤ ਹੋ ਗਈ ਹੈ।