ਕੋਰੋਨਾ ਨੇ ਕਈ ਸਦੀਆਂ ਬਾਅਦ ਕਰਵਾਇਆ ਲੋਕਾਂ ਤੋਂ ਉਹ ਕੰਮ ਜੋ ਕਦੇ ਵੀ ਨਹੀਂ ਕੀਤਾ ਸੀ

Tags

ਕੋਰੋਨਾਵਾਇਰਸ ਕਾਰਨ 21 ਦਿਨਾਂ ਦੀ ਤਾਲਾਬੰਦ ਦੇ ਵਿਚਕਾਰ ਪੁਲਿਸ, ਡਾਕਟਰ, ਸਫਾਈ ਕਰਮਚਾਰੀ ਤੇ ਹੋਰ ਜ਼ਰੂਰੀ ਸੇਵਾਵਾਂ ਦੇ ਰਹੇ ਲੋਕ ਨਿਰੰਤਰ ਕੰਮ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਆਮ ਲੋਕ ਇਨ੍ਹਾਂ ਲੋਕਾਂ ਪ੍ਰਤੀ ਬੜੇ ਸਤਿਕਾਰ ਦਾ ਪ੍ਰਗਟਾਵਾ ਕਰ ਰਹੇ ਹਨ। ਇਸੇ ਦੌਰਾਨ ਪੰਜਾਬ ਦੇ ਨਾਭਾ ਵਿੱਚ ਜੋ ਦ੍ਰਿਸ਼ ਵੇਖਣ ਨੂੰ ਮਿਲਿਆ, ਉਹ ਬਹੁਤ ਹੈਰਾਨ ਕਰਨ ਵਾਲਾ ਤੇ ਦਿਲ ਨੂੰ ਸਕੂਨ ਦੇਣ ਵਾਲਾ ਸੀ। ਇਹ ਵੀਡੀਓ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਵਿੱਟਰ ਅਕਾਉਂਟ ਤੇ ਵੀ ਸ਼ੇਅਰ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਸ਼ੇਅਰ ਕਰ ਇਸ ਲਿਖਿਆ ਹੈ।

ਦਰਅਸਲ, ਜਦੋਂ ਇੱਕ ਸਫਾਈ ਕਰਮਚਾਰੀ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਣ ਲਈ ਬਾਹਰ ਆਇਆ, ਤਾਂ ਲੋਕਾਂ ਨੇ ਨਾ ਸਿਰਫ ਸ਼ੁਕਰਗੁਜ਼ਾਰ ਹੋ ਕੇ ਉਸ ਉਪਰ ਫੁੱਲਾਂ ਦੀ ਵਰਖਾ ਕੀਤੀ, ਬਲਕਿ ਘਰ ਬਾਹਰ ਜਾ ਕੇ ਉਸ ਨੂੰ ਨੋਟਾਂ ਦੇ ਹਾਰ ਵੀ ਪਾਏ। ਜਨਤਾ ਨੇ ਇਸ ਔਖੇ ਸਮੇਂ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕਰਨ ਲਈ ਇਸ ਕਰਮਚਾਰੀ ਦਾ ਧੰਨਵਾਦ ਕੀਤਾ। ਇਸ ਸਾਰੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।