ਸਕਿਉਰਟੀ ਵਾਪਸ ਹੋਣ ਤੋਂ ਬਾਅਦ ਬੈਂਸ ਨੇ ਮਾਰਿਆ ਯੂ-ਟਰਨ

Tags

ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਛੱਤਰੀ ਵਾਪਸ ਲੈ ਲਈ ਗਈ ਹੈ। ਬੈਂਸ ਨੇ ਪਟਿਆਲਾ ਵਿੱਚ ਨਿਹੰਗ ਸਿੰਘਾਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਹ ਮ ਲੇ ਬਾਰੇ ਬਿਆਨ ਦਿੱਤਾ ਸੀ। ਇਸ ਤੋਂ ਪੰਜਾਬ ਪੁਲਿਸ ਤੇ ਸਰਕਾਰ ਕਾਫੀ ਖ ਫਾ ਹਨ। ਉਨ੍ਹਾਂ ਖਿਲਾਫ ਕੇ ਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ, ਸਿਮਰਜੀਤ ਬੈਂਸ ਨੇ ਕਿਹਾ ਸੀ ਕਿ "ਪੁਲਿਸ ਨੂੰ ਆਪਣੇ ਗਿ ਰੇ ਬਾਨ 'ਚ ਵੀ ਝਾਕ ਕੇ ਵੇਖਣਾ ਚਾਹੀਦਾ ਹੈ ਕਿਉਂਕਿ ਕਰਫਿਊ ਦੌਰਾਨ ਉਨ੍ਹਾਂ ਨੇ ਬਹੁਤ ਬੇਕਸੂਰ ਲੋਕਾਂ 'ਤੇ ਤ ਸ਼ੱ ਦ ਦ ਢਾਈ ਹੈ। ਬਿਨਾਂ ਵਜ੍ਹਾ ਲੋਕਾਂ ਨਾਲ ਕੁੱ ਟ ਮਾ ਰ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਪੂਰੀ ਘਟਨਾ ਤੇ ਬਹਿਸ ਹੋਣੀ ਚਾਹੀਦੀ ਹੈ ਕਿ ਆਖਰਕਾਰ ਨਿਹੰਗ ਸਿੰਘਾਂ ਨੂੰ ਅਜਿਹਾ ਕਰਨ ਦੀ ਲੋੜ ਕਿਉਂ ਪਈ।" ਇਸ ਦੌਰਾਨ ਬੈਂਸ ਨੇ ਇਸ ਕਾਰਵਾਈ ਨੂੰ ਬਦਲੇ ਦਾ ਨਤੀਜਾ ਦੱਸਿਆ ਹੈ। ਇਸ ਬਿਆ ਕਰਕੇ ਹੀ ਬੈਂਸ ਦੀ ਪੁਲਿਸ ਸੁਰੱਖਿਆ ਹਟਾ ਦਿੱਤੀ ਗਈ ਹੈ। ਪੁਲਿਸ ਵਿਭਾਗ ਨੇ ਬੈਂਸ ਦੀ ਸੁਰੱਖਿਆ ਵਿੱਚ ਲੱਗੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬੈਂਸ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਆਪ ਹੀ ਉਨ੍ਹਾਂ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।