ਢੀਂਡਸਾ ਨੇ ਫੇਰ ਕੱਢ ਮਾਰਿਆ ਬਾਦਲਾਂ ਦੀ ਛਾ ਤੀ 'ਚ ਤੀ ਰ, ਕੈਪਟਨ ਬਾਦਲ ਦੇ ਚੇਲੇ ਨਾ ਸੁਣਨ

Tags

ਢੀਂਡਸਾ ਦੀ ਤਖਤ ਸਾਹਿਬ ਫੇਰੀ ਦਾ ਭਾਵੇਂ ਹਲਕਾ ਅਕਾਲੀ ਦਲ 'ਤੇ ਤਾਂ ਫਿਲਹਾਲ ਕੋਈ ਅਸਰ ਪੈਂਦਾ ਦਿਖਾਈ ਨਹੀਂ ਦਿੱਤਾ ਪਰ ਕਾਂਗਰਸ ਨੂੰ ਸੇ ਕ ਲੱਗਦਾ ਦਿਖਾਈ ਦਿੱਤਾ ਕਿਉਂਕਿ ਕਾਂਗਰਸ ਦੇ ਹਲਕਾ ਇੰਚਾਰਜ ਦੀਆਂ ਸਟੇਜਾਂ ਦੇ ਕਰਤਾ ਧਰਤਾ ਕਾਂਗਰਸ ਦੇ ਸੀਨ: ਆਗੂ ਸੁਖਮੰਦਿਰ ਸਿੰਘ ਭਾਗੀਵਾਂਦਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰਰੀਸ਼ਦ ਨੇ ਢੀਂਡਸਾ ਦਾ ਤਖਤ ਸਾਹਿਬ ਪੁੱਜਣ 'ਤੇ ਸਵਾਗਤ ਕੀਤਾ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗ ੀ ਹੋ ਕੇ ਬਾਦਲ ਪਰਿਵਾਰ ਖ਼ਿ ਲਾ ਫ਼ ਸੂਬੇ ਭਰ ਵਿਚ ਰਾਜਸੀ ਮੁ ਹਿੰ ਮ ਚਲਾ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅੱਜ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਢੀਂਡਸਾ ਨੇ ਇਸ ਮੌਕੇ ਗੁ: ਬੁੰਗਾ ਮਸਤੂਆਣਾ ਸਾਹਿਬ ਵੀ ਮੱਥਾ ਟੇਕਿਆ ਜਿੱਥੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਤਖਤ ਸਾਹਿਬ ਨਤਮਸਤਕ ਹੋਣ ਮੌਕੇ ਉਨ੍ਹਾਂ ਨੂੰ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਉ ਨਾ ਦੇਣ 'ਤੇ ਮੌਕੇ ਉਪਰ ਮੌਜੂਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇ. ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਮੱਥਾ ਟੇਕਣ ਉਪਰੰਤ ਢੀਂਡਸਾ ਨੇ ਕਿਹਾ ਕਿ ਬਾਦਲਾਂ ਦੇ ਗੜ੍ਹ ਅਖਵਾਉਂਦੇ ਉਕਤ ਇਲਾਕੇ ਵਿਚ ਅਕਾਲੀ ਦਲ ਵਿਚ ਰਹਿ ਕੇ ਲੀਡਰਸ਼ਿਪ ਖਿ ਲਾ ਫ ਸਿਧਾਂਤਕ ਲੜਾ ਈ ਲ ੜ ਨ ਵਾਲੇ ਬਹੁਤ ਆਗੂ ਉਨ੍ਹਾਂ ਨਾਲ ਆ ਰਹੇ ਹਨ। ਨਵਜੋਤ ਸਿੱਧੂ ਜਾਂ ਆਮ ਆਦਮੀ ਪਾਰਟੀ ਨਾਲ ਸੰਪਰਕ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਅਜੇ ਵਿਧਾਨ ਸਭਾ ਚੋਣਾਂ 'ਚ ਲੰਬਾ ਸਮਾਂ ਪਿਆ ਹੈ, ਜਿਸ ਲਈ ਅਜੇ ਕਿਸੇ ਨਾਲ ਸੰਪਰਕ ਨਹੀਂ ਕੀਤਾ ਜਾ ਰਿਹਾ।