ਇਸ ਬੰਦੇ ਕਰਕੇ ਨਵਜੋਤ ਸਿੱਧੂ ਨੇ ਤੋੜੀ ਚੁੱਪੀ, ਅਗਲੀ ਪਲੈਨਿੰਗ ਦੇਖੋ ਕੀ ਹੋਵੇਗੀ

Tags

ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਯੂ-ਟਿਊਬ ਚੈਨਲ ਨਾਲ ਪੰਗਾ ਲੈਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਸਿੱਧੂ ਨੇ ਉਨ੍ਹਾਂ ਦੇ ਚੈਨਲ ਨਾਲ ਮਿਲਦੇ-ਜੁਲਦੇ ਨਾਂਵਾਂ ਵਾਲੇ ਚੈਨਲ ਬਣਾਉਣ ਵਾਲਿਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਸਿੱਧੂ ਨੇ ਇਸ ਨੂੰ ਕਾਪੀਰਾਈਟ ਕਾਨੂੰਨ ਦੀ ਉ ਲੰਘ ਣਾ ਕਰਾਰ ਦਿੰਦਿਆਂ ਕਾਰਵਾਈ ਦੀ ਚੇ ਤਾਵ ਨੀ ਦਿੱਤੀ ਹੈ। ਇਸ ਦੇ ਨਾਲ ਹੀ ਯੂ-ਟਿਊਬ ਦੇ ਪ੍ਰਬੰਧਕਾਂ ਨੂੰ ਵੀ ਗੁਮ ਰਾ ਹਕੁ ਨ ਗਤੀਵਿਧੀਆਂ ਰੋਕਣ ਲਈ ਅਪੀਲ ਕੀਤੀ ਹੈ। ਸਿੱਧੂ ਦੇ ਚੈਨਲ ਦੇ ਮੁੱਖ ਪ੍ਰਬੰਧਕ ਸੁਮਿਤ ਸਿੰਘ ਦਾ ਕਹਿਣਾ ਹੈ ਕਿ ਕੁਝ ਪੰਜਾਬ ਦੋਖੀ ਤਾਕਤਾਂ ਵੱਲੋਂ ਲੋਕਾਂ ਨੂੰ ਭੰਬ ਲਭੂ ਸਾ ਪਾਉਣ ਦਾ ਯਤਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਤਾਕਤਾਂ ਸਿੱਧੂ ਦੀ ਇਸ ਕਾਰਵਾਈ ਤੋਂ ਘਬਰਾ ਗਈਆਂ ਹਨ ਤੇ ਉਨ੍ਹਾਂ ਨੇ ਅੜਿੱਕਾ ਪਾਉਣ ਦੇ ਮੰਤਵ ਨਾਲ 'ਜਿੱਤੇਗਾ ਪੰਜਾਬ' ਨਾਂ ਨਾਲ ਮਿਲਦੇ-ਜੁਲਦੇ ਯੂ-ਟਿਊਬ ਚੈਨਲ ਬਣਾ ਲਏ ਹਨ। ਦਰਅਸਲ ਸ਼ਨੀਵਾਰ ਨੂੰ ਕਾਂਗਰਸੀ ਲੀਡਰ ਨਵਜੋਤ ਸਿੱਧੂ ਵੱਲੋਂ ਪੰਜਾਬ ਵਾਸੀਆਂ ਨਾਲ ਸੰਪਰਕ ਰੱਖਣ ਲਈ ‘ਜਿੱਤੇਗਾ ਪੰਜਾਬ’ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ। ਹੈਰਾਨੀ ਦੀ ਗੱਲ਼ ਹੈ ਕਿ ਰਾਤੋ-ਰਾਤ ਹੀ ਯੂ-ਟਿਊਬ 'ਤੇ ਇਸ ਨਾਲ ਰਲਦੇ-ਮਿਲਦੇ ਕਈ ਚੈਨਲ ਸ਼ੁਰੂ ਹੋ ਗਏ। ਆਲਮ ਇਹ ਬਣ ਗਿਆ ਕਿ ਸਿੱਧੂ ਨੂੰ ਆਪਣਾ ਹੀ ਚੈਨਲ ਲੱਭਣਾ ਔਖਾ ਹੋ ਗਿਆ। ਇਸ ਨੂੰ ਜਿੱਥੇ ਸਿੱਧੂ ਦੇ ਨਾਂ ਦਾ ਸਹਾਰਾ ਲੈ ਕੇ ਪੈਸੇ ਕਮਾਉਣ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ, ਉੱਥੇ ਹੀ ਵਿਰੋਧੀਆਂ ਦੀ ਚਾਲ ਵੀ ਮੰਨਿਆ ਜਾ ਰਿਹਾ ਹੈ।