ਢੱਡਰੀਆਂਵਾਲੇ ਅਤੇ ਅਜਨਾਲਾ ਮਸਲੇ ਨੂੰ ਵੇਖਣ ਵਾਲਿਓ, ਪ੍ਰਿੰਸੀਪਲ ਸਾਹਿਬ ਦੀਆਂ ਗੱਲਾਂ ਸੁਣ ਲਿਓ

Tags

ਢੱਡਰੀਆਂ ਵਾਲੇ ਨੇ ਕਿਹਾ, ‘ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜਥੇਦਾਰ ਜੀ, ਅੱਗੇ ਤੁਸੀਂ ਆਪ ਹੀ ਸਿਆਣੇ ਜਥੇਦਾਰ ਜੀ।’ ਢੱਡਰੀਆਂ ਵਾਲੇ ਨੇ ਅਕਾਲ ਤਖਤ ਦੇ ਸਿਸਟਮ ’ਤੇ ਵੀ ਕਈ ਤਰ੍ਹਾਂ ਦੇ ਸਵਾਲ ਤੇ ਸ਼ੰ ਕੇ ਖੜ੍ਹੇ ਕੀਤੇ ਹਨ। ਉਨ੍ਹਾਂ ਨੂੰ ਸ਼ਿਕਵਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੇ ਉਸ ਨੂੰ ਨਿਰੰਕਾਰੀ ਕਿਹਾ ਹੈ ਤੇ ਹੁਣ ਉਹ ਇਹ ਸਾਬਤ ਕਰਨ। ਇਸ ਮਾਮਲੇ ’ਚ ਉਹ ਜਥੇਦਾਰ ਨਾਲ ਚੈਨਲ ’ਤੇ ਸੰਗਤ ਦੀ ਹਾਜ਼ਰੀ ’ਚ ਸਿੱਧਾ ਸੰਵਾਦ ਰਚਾਉਣ ਲਈ ਤਿਆਰ ਹੈ, ਜੇ ਜਥੇਦਾਰ ਨੇ ਝਿਜਕ ਦਿਖਾਈ ਤਾਂ ਉਹ ਉਸ ਦੇ ਘਰ ਤੱਕ ਦਸਤਕ ਦੇਣ ਤੋਂ ਗੁਰੇਜ ਨਹੀ ਕਰੇਗਾ। ਯਾਦ ਰਹੇ ਢੱਡਰੀਆਂ ਵਾਲੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਲੈ ਕੇ ਵੱਖਰੇ ਵਿਚਾਰ ਰੱਖਦੇ ਹਨ।

ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਤੇ ਸਮੁੱਚੇ ਸਿਸਟਮ ਪ੍ਰਤੀ ਬੇਭਰੋਸਗੀ ਦਾ ਪ੍ਰਗਟਵਾ ਕਰਦਿਆਂ ਆਖਿਆ ਕਿ ਇਨ੍ਹਾਂ ਨੇ ਕਹਿ ਦੇਣਾ ਹੈ ਕਿ ਇਹ ਸਿੱਖ ਹੀ ਨਹੀਂ, ਅਜਿਹੇ ’ਚ ਇਹ ‘ਛੇਕ’ ਵੀ ਸਕਦੇ ਹਨ ਪਰ ਉਹ ਹਰ ਚੁਣੌਤੀ ਨੂੰ ਕਬੂਲ ਕਰਨਗੇ ਤੇ ਪਿੱਛੇ ਨਹੀਂ ਹਟਣਗੇ। ਵਿਵਾਦਤ ਸਿੱਖ ਪ੍ਰਚਾਰ ਦੇ ਮੁੱਦੇ ’ਤੇ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ ਸਾਲ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਨੇ ਢੱਡਰੀਆਂ ਵਾਲੇ ਨਾਲ ਗੱਲ ਕਰਕੇ ਵਿ ਵਾ ਦ ਤ ਮਸਲੇ ਦੇ ਹੱਲ ਦਾ ਕੋਈ ਨਿਤਾਰਾ ਕਰਨਾ ਸੀ ਪਰ ਢੱਡਰੀਆਂ ਵਾਲੇ ਪੰਜ ਮੈਂਬਰੀ ਕਮੇਟੀ ਨਾਲ ਗੱਲ ਕਰਨ ਤੋਂ ਨਾਬਰ ਹਨ।