ਸਿਮਰਜੀਤ ਬੈਂਸ ਕੱਢ ਲਿਆਇਆ ਸਬੂਤ, ਲੱਖਾਂ ਲੀਟਰ ਤੇਲ ਦੇਖੋ ਕਿੱਥੇ ਗਿਆ

Tags

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਰਕਾਰ ਉੱਪਰ ਵੱਡੇ ਇ ਲ ਜ਼ਾ ਮ ਲਾਏ ਹਨ। ਉਨ੍ਹਾਂ ਅੱਜ ਆਪਣੇ ਦਫਤਰ 'ਚ ਪੱਤਰਕਾਰਾਂ ਨਾਲ ਖਾਸ ਗੱਲਬਾਤ ਲਈ ਪ੍ਰੈੱਸ ਕਾਨਫਰੰਸ ਕੀਤੀ। ਇਸ 'ਚ ਉਨ੍ਹਾ ਨੇ ਪੰਜਾਬ 'ਚ ਜੋ ਵੀ ਹੋ ਰਿਹਾ ਨੂੰ ਲੈ ਕੇ ਕਈ ਮੁੱਦਿਆਂ 'ਤੇ ਮੌਜੂਦਾ ਸਰਕਾਰ ਨੂੰ ਘੇਰਿਆ। ਇਸ ਦੇ ਨਾਲ ਹੀ ਬੈਂਸ ਨੇ ਕੇਂਦਰ ਸਰਕਾਰ 'ਤੇ ਵੀ ਨਿਸ਼ਾਨੇ ਸਾਧੇ ਤੇ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਤੇ ਸਾਬਕਾ ਸਰਕਾਰ ਦੇ ਨੇਤਾਵਾਂ ਨੂੰ ਭ੍ਰਿ ਸ਼ ਟਾ ਚਾ ਰ ਨਾਲ ਭਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਬ ਨੂੰ ਸਮਰਪਿਤ ਲੰਗਰ ਬਣਾਉਣ ਲਈ ਲੱਕੜ ਦੀ ਥਾਂ ਕੈਰੋਸੀਨ 'ਚ ਸਾਲਾਂ ਤੋਂ ਮਿਲ ਰਹੇ ਤੇਲ 'ਚ ਘ ਪ ਲੇ ਬਾ ਜ਼ੀ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਕਰੀਬ 40 ਹਜ਼ਾਰ ਲੀਟਰ ਤੇਲ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਨੂੰ ਦਿੱਤਾ ਗਿਆ, ਜੋ ਕੰਟਰੋਲ ਰੇਟ 'ਤੇ ਸੀ। ਉਨ੍ਹਾਂ ਨੇ ਕਿਹਾ ਕਿ ਬਾਕੀ ਤੇਲ ਸਾਰੇ ਡਿਪੂ ਹੋਲਡਰਸ ਨੂੰ ਮਹਿੰਗੀਆਂ ਕੀਮਤਾਂ 'ਚ ਦਿੱਤਾ ਗਿਆ। ਇਸ ਘ ਪ ਲੇ 'ਚ ਉਨ੍ਹਾਂ ਨੇ ਵੱਡੇ ਅਫਸਰਾਂ ਦੀ ਮਿਲੀਭੁਗਤ ਹੋਣ ਦਾ ਦਾਅਵਾ ਵੀ ਕੀਤਾ ਤੇ ਕਿਹਾ ਕਿ ਇਸ 'ਚ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ। ਮੀਡੀਆ ਨਾਲ ਗੱਲ ਕਰਦਿਆਂ ਬੈਂਸ ਨੇ ਕਿਹਾ ਕਿ ਕੇਂਦਰ ਦੇ ਪੈਟ੍ਰੋਲੀਅਮ ਤੇ ਸਿਵਲ ਸਪਲਾਈ ਮੰਤਰੀ ਨੂੰ ਉਨ੍ਹਾਂ ਨੇ ਚਿਠੀ ਲਿੱਖੀ ਹੈ ਜਿਸ 'ਚ ਉਨ੍ਹਾਂ ਨੇ ਸਿਵਲ ਸਪਲਾਈ ਮਹਿਕਮੇ ਵੱਲੋਂ ਕੀਤੇ ਜਾ ਰਹੇ ਭ੍ਰਿ ਸ਼ ਟਾ ਚਾ ਰ ਨੂੰ ਲੈ ਕੇ ਕੁਝ ਦਸਤਾਵੇਜ਼ ਪੇਸ਼ ਕੀਤੇ ਹਨ।