ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਪਾਕਿਸਤਾਨ 'ਚ ਸਿੱਖਾਂ ਲਈ ਆਈ ਬੁਰੀ ਖਬਰ

Tags

ਪਾਕਿਸਤਾਨ ਵਿੱਚ ਹੁਣ ਘੱਟ ਗਿਣਤੀਆਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ਇਸ ਲਈ ਬਹੁਤ ਸਾਰੇ ਲੋਕ ਦੇਸ਼ ਛੱਡ ਰਹੇ ਹਨ। ਹੁਣ ਸਿੱਖ ਲੀਡਰ ਰਾਦੇਸ਼ ਸਿੰਘ ਟੋਨੀ ਨੇ ਵੀ ਭਾਰਤ ਵਿੱਚ ਸ਼ਰਨ ਲੈਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨਨਕਾਣਾ ਸਾਹਿਬ ਦੇ ਗੁਰਦੁਆਰਾ ’ਤੇ ਹੋਏ ਹ ਮ ਲੇ ਤੋਂ ਬਾਅਦ ਪਾਕਿਸਤਾਨ ਵਿੱਚ ਸਿੱਖਾਂ ਦਾ ਘੱਟ ਗਿਣਤੀ ਭਾਈਚਾਰਾ ਦ ਹਿ ਸ਼ ਤ ਹੇਠ ਦਿਨ ਕੱਟ ਰਿਹਾ ਹੈ। ਟੋਨੀ ਨੇ ਪਿਛਲੇ ਸਾਲ ਪਿਸ਼ਾਵਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਹਾਰ ਗਿਆ ਸੀ।  ਉਸ ਵੱਲੋਂ ਭਾਰਤ ਵਿੱਚ ਸ਼ਰਨ ਲਏ ਜਾਣ ਦੀ ਸੰਭਾਵਨਾ ਹੈ।

ਉਹ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦਾ ਵੀ ਆਲੋਚਕ ਹੈ ਤੇ ਕਈ ਵਾਰ ਮੁਲਕ ਵਿੱਚ ਅਮਨ-ਕਾਨੂੰਨ ਦੇ ਵਿ ਗ ੜੇ ਹਾਲਾਤ ਬਾਰੇ ਸ਼ਿਕਾਇਤ ਕਰ ਚੁੱਕਿਆ ਹੈ। ਸੂਤਰਾਂ ਅਨੁਸਾਰ ਕੁਝ ਸਮਾਂ ਪਹਿਲਾਂ ਦ ਹਿਸ਼ ਗ ਵੱਲੋਂ ਮਿਲੀਆਂ ਧ ਮ ਕੀ ਆਂ ਕਾਰਨ ਉਹ ਆਪਣੇ ਸੋਸ਼ਲ ਮੀਡੀਆ ਖਾਤੇ ਬੰਦ ਕਰਕੇ ਲਾਹੌਰ ਆ ਵਸਿਆ ਸੀ। ਹੁਣ ਉਸ ਨੇ ਪਾਕਿਸਤਾਨ ਹੀ ਛੱਡ ਦਿੱਤਾ ਹੈ।