'ਆਪ' ਆਗੂਆਂ ਤੇ ਵਰਕਰਾਂ ਨੇ ਸ਼ੁੱਕਰਵਾਰ ਨੂੰ ਮੁੜ ਕਿਸਾਨ ਖ਼ੁ ਦ ਕੁ ਸ਼ੀ ਆਂ ਤੇ ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਬਾਹਰ ਖ਼ੂਬ ਹੰ ਗਾ ਮਾ ਕੀਤਾ।ਸਰਕਾਰ ਖ਼ਿ ਲਾ ਫ਼ ਨਿਸ਼ਾਨਾ ਵਿੰਨ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਵਾਅਦੇ ਪੂਰੇ ਕਰਨ 'ਚ ਨਾਕਾਮ ਹੋਈ ਹੈ ਤੇ ਉਹ ਵੀ ਬਾਦਲ ਸਰਕਾਰ ਦੇ ਨਕਸ਼ੇ ਕਦਮ 'ਤੇ ਚੱਲ ਰਹੀ ਹੈ। ਕਿਸਾਨਾਂ ਦੀਆਂ ਖ਼ੁ ਦਕੁ ਸ਼ੀ ਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੂਬਾ ਸਰਕਾਰ ਤਾਂ ਬੱਸ ਆਪਣਾ ਖ਼ਜ਼ਾਨਾ ਭਰਨ ਦੇ ਢੰਗ-ਤਰੀਕ ਅਪਣਾ ਰਹੀ ਹੈ। ਉਸ ਨੂੰ ਆਮ ਜਨਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ 'ਆਪ' ਵਰਕਰ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ 'ਚ ਸੂਬਾ ਸਰਕਾਰ ਦਾ ਅਰਥੀਨੁਮਾ ਪੁਤਲਾ ਲੈ ਕੇ ਪਹੁੰਚ ਗਏ ਤੇ ਉਸ ਨੂੰ ਵਿਧਾਨ ਸਭਾ ਦੇ ਅੰਦਰ ਲੈ ਜਾਣ ਦੀ ਜ਼ਿੱਦ 'ਤੇ ਅੜ ਗਏ। ਹਾਲਾਂਕਿ ਉੱਥੇ ਤਾਇਨਾਤ ਸੁਰੱਖਿਆ ਬਲਾਂ ਨੇ ਇਸ ਨੂੰ ਸਦਨ ਦੀ ਮਾਣ-ਮ ਰਿ ਆ ਦਾ ਦੇ ਖ਼ਿ ਲਾ ਫ਼ ਦੱਸਦਿਆਂ ਪੁਤਲੇ ਸਮੇਤ ਅੰਦਰ ਪ੍ਰਵੇਸ਼ ਕਰਨ ਤੋਂ ਮਨ੍ਹਾਂ ਕਰ ਦਿੱਤਾ। ਹਾਲਾਂਕਿ ਸੁਰੱਖਿਆ ਬਲਾਂ ਨਾਲ ਮਾਮੂਲੀ ਤਕਰਾਰਬਾਜ਼ੀ ਤੋਂ ਬਾਅਦ ਆਪ ਵਿਧਾਇਕ ਤੇ ਵਰਕਰ ਪੁਤਲਾ ਛੱਡ ਕੇ ਅੰਦਰ ਗਏ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਵੀ ਮੌਜੂਦ ਸਨ।