ਸਿਮਰਜੀਤ ਬੈਂਸ ਹੁਣ ਕੈਪਟਨ ਤੇ ਸੁਖਬੀਰ ਬਾਦਲ ਨੂੰ ਪਾਊ ਪੜ੍ਹਨੇ

Tags

ਦਿੱਲੀ 'ਚ ਅਕਾਲੀ ਦਲ ਵੱਲੋਂ ਬੀਜੇਪੀ ਨੂੰ ਬਿਨਾਂ ਕਿਸੇ ਸ਼ਰਤ ਤੋਂ ਦਿੱਤੇ ਗਏ ਸਮਰਥਨ 'ਤੇ ਲੋਕ ਇੰਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਜੰਮ ਕੇ ਨਿ ਸ਼ਾ ਨਾ ਲਾਇਆ ਹੈ।  ਇਸ ਦੇ ਨਾਲ ਹੀ ਉਨ੍ਹਾਂ ਨੁੇ ਸੂਬਾ ਸਰਕਾਰ 'ਤੇ ਇ ਲ ਜ਼ਾ ਮ ਲਾਏ ਸਰਕਾਰ ਨੂੰ ਪੂਰੇ 3 ਸਾਲ ਹੋ ਚੁੱਕੇ ਹਨ ਪਰ ਉਹ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਕਰ ਸਕੇ ਹਨ, ਚਾਹੇ ਉਹ ਸਮਰਾਟ ਫੋਨ ਦੇ ਦੀ ਗੱਲ ਹੋਵੇ ਜਾਂ ਕਰਜ਼ਾ ਮੁਆਫੀ ਕਰਨ ਦੀ ਮੰਗ ਹੋਵੇ ਜਾਂ ਰੁਜ਼ਗਾਰ ਦੇਣ ਦੀ ਗੱਲ ਸਰਕਾਰ ਸਾਰਿਆਂ ਹੀ ਮੁੱਦਿਆਂ 'ਤੇ ਫੇ ਲ੍ਹ ਸਾਬਿਤ ਹੋਈ ਹੈ।

ਉਨ੍ਹਾਂ ਨੇ ਅਕਾਲੀ ਦਲ 'ਤੇ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਥੁੱਕ ਕੇ ਚੱ ਟ ਲਿਆ ਹੈ ਕਿਉਂਕਿ ਅਕਾਲੀ ਦਲ ਨੇ ਕਿਹਾ ਸੀ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਕਾਰਨ ਹੀ ਉਨ੍ਹਾਂ ਨੇੁ ਦਿੱਲੀ 'ਚ ਬੀਜੇਪੀ ਦਾ ਸਾਥ ਛੱਡਿਆ ਸੀ ਪਰ ਅਜੇ ਤੱਕ ਨਾ ਤਾਂ ਬੀਜੇਪੀ ਨੇ ਕਾਨੂੰਨ ਵਾਪਿਸ ਲਿਆ ਹੈ ਅਤੇ ਨਾ ਹੀ ਇਸ 'ਚ ਕੋਈ ਸੋਧ ਕੀਤੀ ਹੈ। ਪਰ ਫਿਰ ਵੀ ਅਕਾਲੀ ਦਲ ਵੱਲੌਨ ਬੀਜੇਪੀ ਨੂੰ ਬਿਨਾਂ ਸ਼ਰਤ ਤੋਂ ਸਮਰਥਨ ਦਿੱਤਾ ਗਿਆ ਹੈ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਅਕਾਲੀ ਦਲ ਬੀਜੇਪੀ ਅੱਗੇ ਆਪਣੇ ਗੋਡੇ ਟੇਕ ਚੁੱਕੀ ਹੈ। ਇਸ ਤੋਂ ਬਿਨਾਂ ਉਨ੍ਹਾਂ ਨੇ ਕਾਂਗਰਸ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਗੁੱ ਟ ਬਾ ਜ਼ੀ ਸ਼ਿਖਰ 'ਤੇ ਪਹੁੰਚ ਗਈ ਹੈ ਜਿਸ ਦਾ ਨਤੀਜਾ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ।