ਹੁਆਰਾ ਜਲਦ ਆਉਣਗੇ ਜੇਲ੍ਹ ਤੋਂ ਬਾਹਰ! ਅਦਾਲਤ ਨੇ ਸੁਣਾਇਆ ਹੱਕ 'ਚ ਫੈਸਲਾ, ਸਿੱਖ ਭਾਈਚਾਰੇ 'ਚ ਫੈਲੀ ਖੁਸ਼ੀ ਦੀ ਲਹਿਰ

Tags

ਮਰਹੂਮ ਮੁੱਖ ਮੰਤਰੀ ਭੇਂਅੰਤ ਸਿੰਘ ਤਕਲ ਸੇਕ ਵਿੱਚ ਸਜ਼ਾ ਭੁਗਤ ਰਹੇ ਜਘਤਾਰ ਸਿੰਘ ਹੁਆਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਇੱਕ ਹੋਰ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਲੁਧਿਆਣਾ ਪੁਲਿਸ ਨੇ ਦਸੰਬਰ 1995 ਦੇ ਘੰਟਾ ਘਰ ਬਲੁਸਟ ਮਾਮਲੇ ਵਿੱਚ ਹਵਾਰਾ ਖਿਲਾਫ ਕੇਸ ਦਾਇਰ ਕੀਤਾ ਸੀ। ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਹੁਣ ਹਵਾਰਾ ਖਿਲਾਫ ਬੇਅੰਤ ਸਿੰਘ ਕਤਲ ਨੂੰ ਛੱਡ ਕੇ ਹੋਰ ਕੋਈ ਮਾਮਲਾ ਨਹੀਂ ਬਚਿਆ। ਉਹ ਜਾਂ ਤਾਂ ਕੇਸਾਂ ਵਿੱਚੋਂ ਬਰੀ ਹੋ ਗਏ ਹਨ ਜਾਂ ਫਿਰ ਸਜ਼ਾ ਭੁਗਤ ਲਈ ਹੈ। ਉਨ੍ਹਾਂ ਿਕਹਾ ਕਿ ਉਹ ਤਿਹਾੜ ਜੇਲ੍ਹ ਤੋਂ ਕਸਟਡੀ ਸਰਟੀਫਿਕੇਟ ਮੰਗਣਗੇ।

ਜੇਕਰ ਹੋਰ ਕੋਈ ਕੇਸ ਬਕਾਇਆ ਨਾ ਹੋਇਆ ਤਾਂ ਪੈਰੋਲ ਦੀ ਅਪੀਲ ਕਰਨਗੇ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਲੁਧਿਆਣਾ ਦੀ ਵਧੀਕ ਸੈਸ਼ਨ ਅਦਾਲਤ ਨੇ ਹਵਾਰਾ ਨੂੰ ਬਰੀ ਕਰ ਦਿੱਤਾ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੁਲਿਸ ਦੋਸ਼ ਸਾਬਤ ਕਰਨ ਵਿੱਚ ਅਸਫਲ ਰਹੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 1996 ਵਿੱਚ ਹਵਾਰਾ ਸਣੇ ਪੰਜ ਜਣਿਆਂ ਖਿਲਾਫ ਚਲਾਨ ਪੇਸ਼ ਕੀਤਾ ਸੀ।