ਮੋਦੀ ਨੇ ਇਸ ਕਿਸਾਨ ਨੂੰ ਦਿੱਤੇ ਸੀ 2 ਲੱਖ ਰੁਪਏ, ਦੇਖੋ ਕੀ ਬੋਲਿਆ ਕਿਸਾਨ

Tags

ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਅਵਜ਼ਾ ਦੇਣ ਬਾਰੇ ਨਿਯਮ ਪੰਜਾਬ ਸਰਕਾਰ ਨੇ ਫਿਰ ਬਦਲ ਦਿੱਤੇ ਹਨ। ਹੁਣ ਦੋ ਥਾਂ ਨਹੀਂ ਸਗੋਂ ਤਿੰਨ ਥਾਂ ਵੈਰੀਫੀਕੇਸ਼ਨ ਤੋਂ ਬਾਅਦ ਕਿਸਾਨਾਂ ਨੂੰ ਭੁਗਤਾਨ ਕੀਤਾ ਜਾਵੇਗਾ। ਦੱਸ ਦਈਏ ਕਿ ਦੋ ਦਿਨ ਪਹਿਲਾਂ ਕਈ ਥਾਂ 'ਤੇ ਸਰਪੰਚ ਦੀ ਮਿਲੀਭੁਗਤ ਨਾਲ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਜਿਨ੍ਹਾਂ ਕੋਲ ਜ਼ਮੀਨ ਹੀ ਨਹੀਂ ਸੀ। ਹੁਣ ਦੋ ਦਿਨ ਦੀ ਮੁਸ਼ੱਕਤ ਤੋਂ ਬਾਅਦ ਇੱਕ ਵਾਰ ਫੇਰ ਸਰਕਾਰ ਨੇ ਨਿਯਮਾਂ ‘ਚ ਬਦਲਾਅ ਕਰਕੇ ਪੋਰਟਲ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਖੇਤੀ ਵਿਭਾਗ ਦੇ ਸੂਤਰਾਂ ਮੁਤਾਬਕ ਮੰਗਲਵਾਰ ਤੋਂ ਪੋਰਟਲ ਫੇਰ ਤੋਂ ਖੁੱਲ੍ਹ ਜਾਵੇਗਾ ਤੇ ਕਿਸਾਨ ਆਪਣੇ ਬਿਨੈ ਇਸ ‘ਤੇ ਅਪਲੋਡ ਕਰ ਸਕਦੇ ਹਨ।

ਸਹਿਕਾਰੀ ਸਭਾਵਾਂ ਨੂੰ ਕਿਸਾਨਾਂ ਦੇ ਫਾਰਮ ਪੋਰਟਲ ‘ਤੇ ਅਪਲੋਡ ਕਰਨੇ ਸੀ, ਪਰ ਕੁਝ ਅਜਿਹੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਸੀ ਕਿ ਸੁਸਾਇਟੀਆਂ ਦੇ ਕੈਫੇ ਮਾਲਕਾਂ ਨੂੰ ਆਪਣੇ ਪਾਸਵਰਡ ਦੇ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਦੋ ਦਿਨ ‘ਚ ਹੀ ਸਰਕਾਰ ਨੂੰ ਪੋਰਟਲ ਬੰਦ ਕਰਕੇ ਮੁਆਵਜ਼ਾ ਦੇਣ ਦਾ ਕੰਮ ਰੋਕਣਾ ਪਿਆ। ਕਿਸਾਨਾਂ ਦੇ ਫਾਰਮਾਂ ‘ਤੇ ਹੁਣ ਸਬੰਧਤ ਪਿੰਡ ਦੇ ਸਰਪੰਚ ਤੋਂ ਇਲਾਵਾ ਪੰਚਾਇਤ ਸਕੱਤਰ ਦੇ ਵੀ ਦਸਤਖ਼ਤ ਹੋਣਗੇ ਜੋ ਸਾਰੇ ਫਾਰਮਾਂ ਨੂੰ ਸਕੱਤਰ ਕੋਆਰਪਰੇਟਿਵ ਮਹਿਕਮੇ ਕੋਲ ਆਨਲਾਈਨ ਡੇਟਾ ਅਪਲੋਡ ਲਈ ਭੇਜੇਗਾ। ਪੰਚਾਇਤ ਸਕੱਤਰਾਂ ਨੂੰ ਪਿੰਡ ‘ਚ ਪਰਾਲੀ ਸਾੜਨ ਦੀ ਘਟਨਾਵਾਂ ਦਾ ਵੀ ਪੂਰਾ ਰਿਕਾਰਡ ਰੱਖਣਾ ਪਵੇਗਾ ਤਾਂ ਜੋ ਇਸ ਨੂੰ ਐਸਡੀਐਮ ਤੇ ਡੀਸੀ ਵੇਖਣਾ ਚਾਹੁਣ ਤਾਂ ਵੇਖ ਲੈਣ।