ਜਗਤਾਰ ਸਿੰਘ ਹਵਾਰਾ ਹੋਇਆ ਬਰੀ

Tags

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤ ਲ ਕੇਸ ਵਿੱਚ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਰਾਹਤ ਦਿੱਤੀ ਹੈ। ਜੱਜ ਅਰੁਨ ਵੀਰ ਨੇ ਹਵਾਰਾ ਨੂੰ 1995 ਦੇ ਆ ਰਡੀਐ ਕਸ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ।ਦਰਅਸਲ ਪੁਲਿਸ ਨੇ 1995 ਵਿੱਚ ਦਾਅਵਾ ਕੀਤਾ ਸੀ ਕਿ ਹਵਾਰਾ ਕੋਲੋਂ ਪੰਜ ਕਿੱਲੋ ਵਿ ਸਫੋਟਕ ਸਮੱਗਰੀ ਆ ਰਡੀਐਕ ਸ ਫੜੀ ਗਈ ਹੈ। ਪੁਲਿਸ ਨੇ ਹਵਾਰਾ ਖਿਲਾਫ ਕੇਸ ਦਰਜ ਕਰਕੇ ਚਲਾਨ ਪੇਸ਼ ਕੀਤਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਸਾਬਤ ਨਹੀਂ ਕਰ ਸਕੀ ਕਿ ਹਵਾਰਾ ਕੋਲੋਂ ਆ ਰਡੀਐ ਕਸ ਫੜੀ ਗਈ ਸੀ। ਇਸ ਮਾਮਲੇ ਦਾ ਨਿਬੇੜਾ ਕਰਦਿਆਂ ਜੱਜ ਅਰੁਨ ਵੀਰ ਨੇ ਹਵਾਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

ਲੁਧਿਆਣਾ ਦੀ ਅਦਾਲਤ ਨੇ ਇਕ ਮਾਮਲੇ ‘ਚ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ। ਦਰਅਸਲ, ਦਸੰਬਰ 1995 ਵਿਚ ਪੁਲਿਸ ਨੇ ਨਿਊ ਕੁੰਦਨਪੁਰੀ ਵਿਚੋਂ ਭਾਰੀ ਮਾਤਰਾ ਵਿਚ ਆਰ ਕਸ ਅਤੇ ਹੋਰ ਅਸਲਾ ਬਰਾਮਦ ਕੀਤਾ ਸੀ ਉਸ ਵਕਤ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। ਪਰ ਬਾਅਦ ‘ਚ ਹਵਾਰਾ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਅੱਜ ਜੱਜ ਅਰੁਣਵੀਰ ਵਸ਼ਿਸ਼ਟ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਜਗਤਾਰ ਸਿੰਘ ਹਵਾਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ।