5 ਜੂਨ ਨੂੰ ਮਾਹੌਲ ਹੋ ਜਾਣਾ ਗਰਮ, ਸੁਣੋ ਇਸ ਸਿੱਖ ਦੀਆਂ ਗੱਲਾਂ

Tags

ਐਨੀਮੇਟਡ ਫ਼ਿਲਮ 'ਦਾਸਤਾਨ-ਏ-ਮੀਰੀ-ਪੀਰੀ' ਦੇ ਰਿਲੀਜ਼ ਸਬੰਧੀ ਹਾਲੇ ਵੀ ਅੰਤਿਮ ਫੈਸਲਾ ਨਹੀਂ ਹੋ ਸਕਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਸਬ-ਕਮੇਟੀ ਨੇ ਫਿਲਮ ਦੇਖੀ ਹੈ ਅਤੇ ਵਿਚਾਰਾਂ ਕੀਤੀਆਂ ਹਨ ਪਰ ਹਾਲੇ ਅੰਤਿਮ ਫੈਸਲਾ ਨਹੀਂ ਲਿਆ ਜਾ ਸਕਿਆ ਹੈ। ਇੱਕ ਹੋਰ ਮੀਟਿੰਗ ਹੋਏਗੀ ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ।" ਬੀਬੀ ਕਿਰਨਜੋਤ ਕੌਰ ਸਿੱਖਾਂ ਸਬੰਧੀ ਫਿਲਮਾਂ 'ਤੇ ਫ਼ੈਸਲਾ ਲੈਣ ਵਾਲੀ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਦੀ ਮੈਂਬਰ ਵੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਵਿਚਲੇ ਮੁੱਖ ਦਫ਼ਤਰ ਵਿੱਚ ਇਸ ਬਾਬਤ ਮੀਟਿੰਗ ਹੋਈ ਸੀ। ਬੀਬੀ ਕਿਰਨਜੋਤ ਕੌਰ ਮੁਤਾਬਕ ਫਿਲਮ ਦੀ ਰਿਲੀਜ਼ ਸਬੰਧੀ ਫੈਸਲਾ ਲੈਣ ਲਈ ਅਗਲੀ ਮੀਟਿੰਗ ਕਦੋਂ ਹੋਣੀ ਹੈ, ਇਹ ਫਿਲਹਾਲ ਤੈਅ ਨਹੀਂ ਹੈ। ਬੁੱਧਵਾਰ ਦੀ ਮੀਟਿੰਗ ਵਿੱਚ ਕੀ ਵਿਚਾਰ ਹੋਏ, ਉਹ ਵੀ ਅੰਤਿਮ ਫੈਸਲੇ ਤੋਂ ਪਹਿਲਾਂ ਸਾਂਝੇ ਕਰਨਾ ਉਨ੍ਹਾਂ ਨੇ ਮੁਨਾਸਿਬ ਨਹੀਂ ਸਮਝਿਆ। ਮੀਟਿੰਗ ਤੋਂ ਪਹਿਲਾਂ ਗੁਰਦਾਸਪੁਰ ਦੇ ਬਟਾਲਾ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਫਿਲਮ 'ਦਾਸਤਾਨ ਏ-ਮੀਰੀ-ਪੀਰੀ' 'ਤੇ ਰੋਕ ਦੀ ਮੰਗ ਕਰਦਿਆਂ ਰੋਸ ਮਾਰਚ ਕੱਢਿਆ।ਦਰਅਸਲ, ਇਹ ਇੱਕ ਐਨੀਮੇਟਡ ਫਿਲਮ ਹੈ, ਜਿਸ ਦੀ ਰਿਲੀਜ਼ ਡੇਟ 5 ਜੂਨ ਰੱਖੀ ਗਈ ਹੈ। ਫਿਲਮ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਬਾਰੇ ਹੈ।

ਸਿੱਖ ਜਥੇਬੰਦੀਆਂ ਇਤਰਾਜ਼ ਜਤਾ ਰਹੀਆਂ ਹਨ ਕਿ ਕਿਸੇ ਇਨਸਾਨ ਵੱਲੋਂ ਤਾਂ ਕੀ, ਬਲਕਿ ਐਨੀਮੇਸ਼ਨ ਰਾਹੀਂ ਵੀ ਸਿੱਖ ਗੁਰੂਆਂ ਦਾ ਕਿਰਦਾਰ ਦਿਖਾਉਣਾ ਸਿੱਖ ਸਿਧਾਂਤਾਂ ਦੇ ਖ਼ਿਲਾਫ਼ ਹੈ। ਫਿਲਮ 'ਤੇ ਵਿਵਾਦ ਪੈਦਾ ਹੋਣ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫਿਲਮ ਨਿਰਮਾਤਾ ਨੂੰ ਨਿਰਦੇਸ਼ ਦਿੱਤੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਬ-ਕਮੇਟੀ ਨੂੰ ਪੂਰੀ ਫਿਲਮ ਦਿਖਾ ਕੇ ਅਤੇ ਮਨਜ਼ੂਰੀ ਲੈ ਕੇ ਹੀ ਫਿਲਮ ਰਿਲੀਜ਼ ਕੀਤੀ ਜਾਵੇ।ਐਨੀਮੇਟਡ ਫ਼ਿਲਮ 'ਦਾਸਤਾਨ-ਏ-ਮੀਰੀ-ਪੀਰੀ' ਦੇ ਰਿਲੀਜ਼ ਸਬੰਧੀ ਹਾਲੇ ਵੀ ਅੰਤਿਮ ਫੈਸਲਾ ਨਹੀਂ ਹੋ ਸਕਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਸਬ-ਕਮੇਟੀ ਨੇ ਫਿਲਮ ਦੇਖੀ ਹੈ ਅਤੇ ਵਿਚਾਰਾਂ ਕੀਤੀਆਂ ਹਨ ਪਰ ਹਾਲੇ ਅੰਤਿਮ ਫੈਸਲਾ ਨਹੀਂ ਲਿਆ ਜਾ ਸਕਿਆ ਹੈ। ਇੱਕ ਹੋਰ ਮੀਟਿੰਗ ਹੋਏਗੀ ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ।"

ਬੀਬੀ ਕਿਰਨਜੋਤ ਕੌਰ ਸਿੱਖਾਂ ਸਬੰਧੀ ਫਿਲਮਾਂ 'ਤੇ ਫ਼ੈਸਲਾ ਲੈਣ ਵਾਲੀ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਦੀ ਮੈਂਬਰ ਵੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਵਿਚਲੇ ਮੁੱਖ ਦਫ਼ਤਰ ਵਿੱਚ ਇਸ ਬਾਬਤ ਮੀਟਿੰਗ ਹੋਈ ਸੀ। ਬੀਬੀ ਕਿਰਨਜੋਤ ਕੌਰ ਮੁਤਾਬਕ ਫਿਲਮ ਦੀ ਰਿਲੀਜ਼ ਸਬੰਧੀ ਫੈਸਲਾ ਲੈਣ ਲਈ ਅਗਲੀ ਮੀਟਿੰਗ ਕਦੋਂ ਹੋਣੀ ਹੈ, ਇਹ ਫਿਲਹਾਲ ਤੈਅ ਨਹੀਂ ਹੈ। ਬੁੱਧਵਾਰ ਦੀ ਮੀਟਿੰਗ ਵਿੱਚ ਕੀ ਵਿਚਾਰ ਹੋਏ, ਉਹ ਵੀ ਅੰਤਿਮ ਫੈਸਲੇ ਤੋਂ ਪਹਿਲਾਂ ਸਾਂਝੇ ਕਰਨਾ ਉਨ੍ਹਾਂ ਨੇ ਮੁਨਾਸਿਬ ਨਹੀਂ ਸਮਝਿਆ। ਮੀਟਿੰਗ ਤੋਂ ਪਹਿਲਾਂ ਗੁਰਦਾਸਪੁਰ ਦੇ ਬਟਾਲਾ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਫਿਲਮ 'ਦਾਸਤਾਨ ਏ-ਮੀਰੀ-ਪੀਰੀ' 'ਤੇ ਰੋਕ ਦੀ ਮੰਗ ਕਰਦਿਆਂ ਰੋਸ ਮਾਰਚ ਕੱਢਿਆ।