ਪੈਟਰੋਲ-ਡੀਜ਼ਲ ਕੀਮਤਾਂ 'ਤੇ ਵੱਡੀ ਰਾਹਤ

Tags

ਪੈਟਰੋਲ ਅਤੇ ਡੀਜ਼ਲ ਕੀਮਤਾਂ ਦੋ ਦਿਨ ਸਥਿਰ ਰਹਿਣ ਮਗਰੋਂ ਅੱਜ ਫਿਰ ਇਨ੍ਹਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਮਹੀਨੇ ਦੀ 18 ਤਰੀਕ ਤੋਂ ਹੁਣ ਤਕ ਪੈਟਰੋਲ 5.55 ਰੁਪਏ ਅਤੇ ਡੀਜ਼ਲ 3.60 ਰੁਪਏ ਸਸਤਾ ਹੋ ਚੁੱਕਾ ਹੈ, ਯਾਨੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਸਸਤਾ ਹੋਣ ਨਾਲ ਤੇਲ ਕੰਪਨੀਆਂ ਵੱਲੋਂ ਭਾਰਤ 'ਚ ਪੈਟਰੋਲ-ਡੀਜ਼ਲ 'ਤੇ ਰਾਹਤ ਦਿੱਤੀ ਜਾ ਰਹੀ ਹੈ। 15 ਨਵੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ 15 ਪੈਸੇ ਅਤੇ ਡੀਜ਼ਲ 'ਚ 10 ਪੈਸੇ ਦੀ ਕਟੌਤੀ ਕੀਤੀ ਹੈ।ਇਸ ਨਾਲ ਦਿੱਲੀ 'ਚ ਪੈਟਰੋਲ ਦੀ ਕੀਮਤ 77.28 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 10 ਪੈਸੇ ਘਟ ਕੇ 72.09 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਮੁੰਬਈ 'ਚ ਪੈਟਰੋਲ ਦੀ ਕੀਮਤ 82.80 ਰੁਪਏ ਪ੍ਰਤੀ ਲਿਟਰ 'ਤੇ ਆ ਗਈ ਹੈ, ਡੀਜ਼ਲ 11 ਪੈਸੇ ਸਸਤਾ ਹੋ ਕੇ 75.53 ਰੁਪਏ ਪ੍ਰਤੀ ਲਿਟਰ 'ਤੇ ਆ ਗਿਆ ਹੈ।ਜਲੰਧਰ 'ਚ ਪੈਟਰੋਲ ਦੀ ਕੀਮਤ ਅੱਜ 82 ਰੁਪਏ 46 ਪੈਸੇ ਅਤੇ ਡੀਜ਼ਲ ਦੀ 71 ਰੁਪਏ 88 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।

ਅੰਮ੍ਰਿਤਸਰ ਸ਼ਹਿਰ 'ਚ ਪੈਟਰੋਲ ਦੀ ਕੀਮਤ 83 ਰੁਪਏ 07 ਪੈਸੇ ਅਤੇ ਡੀਜ਼ਲ ਦੀ 72 ਰੁਪਏ 41 ਪੈਸੇ ਹੈ। ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 82 ਰੁਪਏ 93 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 72 ਰੁਪਏ 28 ਪੈਸੇ ਪ੍ਰਤੀ ਲਿਟਰ ਹੋ ਗਈ ਹੈ।ਪਟਿਆਲਾ 'ਚ ਪੈਟਰੋਲ ਦੀ ਕੀਮਤ 82 ਰੁਪਏ 86 ਪੈਸੇ ਅਤੇ ਡੀਜ਼ਲ ਦੀ ਕੀਮਤ 72 ਰੁਪਏ 22 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ 'ਚ ਪੈਟਰੋਲ ਦੀ ਕੀਮਤ 83 ਰੁਪਏ 24 ਪੈਸੇ ਅਤੇ ਡੀਜ਼ਲ ਦੀ 72 ਰੁਪਏ 55 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 73 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 68 ਰੁਪਏ 61 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।


EmoticonEmoticon