ਹਾਦਸੇ ਵਿਚਲੇ ਇਹ 2 ਮਾਸੂਮ ਬੱਚਿਆਂ ਨੂੰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾ ਦਿਓ

Tags

ਅਸੀਂ ਤੁਹਾਨੂੰ ਦੱਸ ਦੇਨਾ ਚੁਹੁੰਨੇ ਹਾਂ ਕਿ ਇਹ ਵੀਡੀਓ ਮੁੰਬਈ ਦੀ ਸੀ ਜਿਸ ਵਿੱਚ 2 ਬੱਚਿਆਂ ਦੀ ਮਾਂ ਰੇਲ ਥੱਲੇ ਆ ਕਿ ਕੱਟੀ ਗਈ ਸੀ। ਕਿਸੇ ਨੇ ਗਲਤ ਲਿਖ ਕੇ ਇਹ ਵੀਡੀਓ ਸ਼ੇਅਰ ਕਰ ਦਿੱਤੀ ਅਤੇ ਅਸੀਂ ਵੀ ਸ਼ੇਅਰ ਕਰ ਦਿੱਤੀ ਅੱਗੇ। ਅਸੀਂ ਇਸ ਗੱਲ ਲਈ ਮੁਆਫੀ ਚਾਹੁੰਨੇ ਹਾਂ ਜੋ ਅਸੀਂ ਗਲਤ ਵੀਡੀਓ ਸ਼ੇਅਰ ਕਰ ਬੈਠੇ ਪਰ ਜੋ ਥੱਲੇ ਨੰਬਰ ਦਿੱਤੇ ਗਏ ਹਨ ਉਹ ਹੈਲਪਲਾਈਨ ਨੰਬਰ ਸਹੀ ਨੇ ਜੋ ਕਿ ਅਣਪਛਾਤਿਆਂ ਦੀ ਸ਼ਨਾਖ਼ਤ ਲਈ ਜ਼ਾਰੀ ਕੀਤੇ ਗਏ ਹਨ।

ਅੰਮ੍ਰਿਤਸਰ ਵਿੱਚ ਦੁਸਹਿਰਾ ਦੇਖ ਰਹੇ ਲੋਕਾਂ ਦੇ ਰੇਲ ਹੇਠਾਂ ਆਉਣ ਕਾਰਨ ਮੌਤਾਂ ਦੀ ਗਿਣਤੀ 59 ਹੋ ਚੁੱਕੀ ਹੈ। ਮ੍ਰਿਤਕਾਂ ਵਿੱਚੋਂ 39 ਦੀ ਸ਼ਨਾਖ਼ਤ ਹੋ ਚੁੱਕੀ ਹੈ, ਜਦਕਿ 20 ਲਾਸ਼ਾਂ ਦੀ ਪਛਾਣ ਲਈ ਲੋਕ ਹਸਪਤਾਲਾਂ ਦੇ ਗੇੜੇ ਮਾਰ ਰਹੇ ਹਨ।ਲੋਕ ਆਪਣੇ ਸਕੇ ਸਬੰਧੀਆਂ ਦੀ ਭਾਲ ਵਿੱਚ ਉਨ੍ਹਾਂ ਦੇ ਸ਼ਨਾਖ਼ਤੀ ਕਾਰਡ ਚੁੱਕ ਕੇ ਵੱਖ-ਵੱਖ ਹਸਪਤਾਲਾਂ ਵਿੱਚ ਜਾ ਰਹੇ ਹਨ।ਹਸਪਤਾਲ ਵਿੱਚ ਪਛਾਣੇ ਜਾ ਚੁੱਕੇ 39 ਵਿੱਚੋਂ 29 ਜਣਿਆਂ ਦਾ ਪੋਸਟਮਾਰਟਮ ਕੀਤਾ ਜਾ ਚੁੱਕਾ ਹੈ।

ਪਰ ਹਾਲੇ ਵੀ ਕਈ ਜਣੇ ਅਜਿਹੇ ਹਨ, ਜਿਨ੍ਹਾਂ ਨੂੰ ਆਪਣੇ ਸਕੇ-ਸਬੰਧੀਆਂ ਬਾਰੇ ਕੋਈ ਉੱਘ-ਸੁੱਖ ਨਹੀਂ।ਲੋਕ ਹਾਲੇ ਤਕ ਇਸ ਸਹਿਮ ਵਿੱਚੋਂ ਹੀ ਨਹੀਂ ਨਿੱਕਲੇ ਹਨ ਕਿ ਜਿਨ੍ਹਾਂ ਦਾ ਹੱਥ ਫੜ ਕੇ ਉਹ ਦੁਸਹਿਰਾ ਦੇਖਣ ਗਏ ਸਨ, ਉਹ ਹੁਣ ਇਸ ਜਹਾਨੋਂ ਤੁਰ ਗਏ ਹਨ। ਕਈ ਆਪਣਿਆਂ ਨੂੰ ਜ਼ਿੰਦਗੀ ਤੇ ਮੌਤ ਦਰਮਿਆਨ ਬੇਵੱਸ ਹੋ ਕੇ ਵੇਖ ਰਹੇ ਹਨ।ਪ੍ਰਸ਼ਾਸਨ ਨੇ 0183-2421050 ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤਾਂ ਜੋ ਅਣਪਛਾਤਿਆਂ ਦੀ ਸ਼ਨਾਖ਼ਤ ਹੋ ਸਕੇ।


ਪੰਜਾਬ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਰੇਲ ਹਾਦਸੇ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਿੰਨ ਦਿਨ ਦਾ ਸੋਗ ਦਾ ਐਲਾਨ ਕੀਤਾ ਹੈ। ਇਨ੍ਹਾਂ ਤਿੰਨਾਂ ਦਿਨਾਂ ਦੌਰਾਨ ਅੰਮ੍ਰਿਤਸਰ ਦੇ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਇੱਕ ਦਿਨਾ ਸੋਗ ਦਾ ਐਲਾਨ ਕੀਤਾ ਸੀ, ਜਿਸ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵਧਾ ਕੇ ਤਿੰਨ ਦਿਨਾਂ ਦਾ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਰੇਲਵੇ ਪਟੜੀਆਂ 'ਤੇ ਖੜ੍ਹ ਕੇ ਦੁਸਹਿਰਾ ਦੇਖ ਰਹੇ ਲੋਕਾਂ 'ਤੇ ਟਰੇਨ ਚੜ੍ਹਨ ਕਾਰਨ 59 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 70 ਤੋਂ ਵੱਧ ਲੋਕ ਜ਼ਖ਼ਮੀ ਹਨ। ਮ੍ਰਿਤਕਾਂ ਨੂੰ ਪੰਜਾਬ ਸਰਕਾਰ ਤੋਂ ਪੰਜ-ਪੰਜ ਲੱਖ ਅਤੇ ਕੇਂਦਰ ਤੋਂ ਦੋ-ਦੋ ਲੱਖ ਰੁਪਏ ਦੀ ਮਾਲੀ ਮਦਦ ਮਿਲਣ ਦਾ ਐਲਾਨ ਹੋਇਆ ਹੈ।